Punjab

ਇੰਸਟਾਗ੍ਰਾਮ ’ਤੇ 2.61 ਲੱਖ ਫਾਲੋਅਰਜ਼ ਵਾਲੇ, LGBTQ ਹਮਾਇਤੀ  ਮੈਡ ਸੰਧੂ (Mad Sandhu) ਦੇ ਅੰਤਿਮ ਸੰਸਕਾਰ ਦੇ ਸਮੇਂ ਕੋਈ ਵੀ ਨਹੀਂ ਪਹੁੰਚਿਆ

ਉਸ ਦੇ ਪੈਸਿਆਂ ’ਤੇ ਐਸ਼ ਅਤੇ ਸ਼ੋਪਿੰਗ ਕਰਨ ਵਾਲੇ ਦੋਸਤ ਅੰਤਿਮ ਸਸਕਾਰ ਤੇ ਨਹੀਂ ਪਹੁੰਚੇ

Posted by_ Shanker Raja

ਇੰਸਟਾਗ੍ਰਾਮ ’ਤੇ 2.61 ਲੱਖ ਫਾਲੋਅਰਜ਼ ਵਾਲੇ ਅਤੇ ਲੈਸਬੀਅਨ ਹਮਾਇਤੀ ਮੈਡ ਸੰਧੂ (Mad Sandhu) ਦੇ ਅੰਤਿਮ ਸੰਸਕਾਰ ਦੇ ਸਮੇਂ  ਉਸਦਾ ਇੱਕ ਵੀ ਦੋਸਤ ਸ਼ਮਸ਼ਾਨਘਾਟ ਨਹੀਂ ਪਹੁੰਚਿਆ|  ਬੀਤੇਂ ਦਿਨੀਂ ਉਸਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਜਾਨੋ ਮਾਰ ਦਿੱਤਾ ਸੀ |

ਅੰਤਿਮ ਸਸਕਾਰ ਤੋਂ ਬਾਅਦ ਉਸ ਦੇ ਪਰਿਵਾਰ ਨੇ ਸਵਾਲ ਚੁੱਕੇ ਹਨ ਕਿ ਜਿਹੜੇ ‘ਦੋਸਤ’ ਜਿਊਂਦੇ ਜੀਅ ਸੰਧੂ ਨਾਲ ਹਰ ਵੇਲੇ ਘੁੰਮਦੇ-ਫਿਰਦੇ ਸੀ, ਉਹ ਆਖਰੀ ਸਮੇਂ ਪਿੱਠ ਦਿਖਾ ਗਏ। ਮੈਡ ਸੰਧੂ ਦੇ ਛੋਟੇ ਭਰਾ ਨੇ ਭਾਵੁਕ ਹੁੰਦਿਆਂ ਦੋਸ਼ ਲਾਇਆ ਕਿ ਜਦੋਂ ਤੱਕ ਉਸ ਦਾ ਭਰਾ ਜਿਊਂਦਾ ਸੀ, ਦੋਸਤ ਉਸ ਦੇ ਪੈਸਿਆਂ ’ਤੇ ਐਸ਼ ਕਰਦੇ ਸਨ। ਉਹ ਉਸ ਨਾਲ ਸ਼ਾਪਿੰਗ ’ਤੇ ਜਾਂਦੇ, ਘੁੰਮਦੇ-ਫਿਰਦੇ ਅਤੇ ਖਾਣ-ਪੀਣ ਦਾ ਸਾਰਾ ਖਰਚਾ ਮੈਡ ਸੰਧੂ ਹੀ ਚੁੱਕਦਾ ਸੀ। ਪਰ ਜਦੋਂ ਉਸ ਦੀ ਦੇਹ ਅੰਤਿਮ ਯਾਤਰਾ ’ਤੇ ਸੀ, ਤਾਂ ਉਨ੍ਹਾਂ ਵਿੱਚੋਂ ਇੱਕ ਵੀ ਦੋਸਤ ਸ਼ਮਸ਼ਾਨਘਾਟ ਨਹੀਂ ਪਹੁੰਚਿਆ।

ਅਕਸਰ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਲੀਕ ਤੋਂ ਹਟ ਕਿ ਚੱਲਣ ਵਾਲਿਆਂ ਦਾ ਸਮਾਂ ਸਹੀ ਚੱਲ  ਰਿਹਾ ਹੁੰਦਾ ਹੈ ਤਾਂ ਉਹਨਾਂ ਦੇ ਅੱਗੇ ਪਿੱਛੇ ਚੱਲਣ ਵਾਲਿਆਂ ਦਾ ਵਤੀਰਾ ਹੋਰ ਹੁੰਦਾ ਹੈ| ਪਰ ਜਿਵੇਂ ਹੀ ਉਹਨਾਂ ਤੇ ਕੋਈ ਮੁਸ਼ਕਲ  ਆਉਂਦੀ ਹੈ ਤਾਂ ਖਾਉ ਯਾਰ ਸਬ ਤੋਂ ਪਹਿਲਾਂ ਪਿੱਠ ਦਿਖਾਉਂਦੇ ਹਨ |