featured

1 ਨਵੰਬਰ ਨੂੰ ਫਿਰ ਹੋਵੇਗੀ ਟੂੰ-ਟੂੰ: ਭਗਵੰਤ ਮਾਨ

Posted by_ Shanker Raja

ਨਕੋਦਰ ਦੇ ਪਿੰਡ ਸ਼ਰੀਂਹ ਵਿਚ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿਚ ਕੀਤੀ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ  ਕਿਹਾ ਕਿ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਔਰਤਾਂ ਦੇ ਫੋਨਾਂ ’ਤੇ ਮੁੜ ਟੂੰ-ਟੂੰ ਹੋਵੇਗੀ | ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਤੇ 1500 ਰੁਪਏ ਦੀ ਗੱਲ ਕਰਦਿਆਂ ਭਗਵੰਤ ਮਾਨ ਕਿਹਾ ਕਿ ਤੁਹਾਡੇ ਟੈਕਸਾਂ ਦਾ ਦਿੱਤਾ ਪੈਸਾ ਹੀ ਤੁਹਾਨੂੰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਨੇ ਮਿਲ ਕੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਸੀ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਮੁੜ ਲੀਹ ’ਤੇ ਲਿਆਂਦਾ ਹੈ।