featured

ਬਹਾਦਰ ਲੜਕੀ ਕੁਸੁਮ ਨੂੰ ਛੇ ਸਾਲ ਬਾਅਦ ਮਿਲਿਆ ਇਨਸਾਫ, ਜਾਨਲੇਵਾ ਹਮਲਾ ਤੇ ਮੋਬਾਈਲ ਖੋਹਣ ਵਾਲਿਆਂ ਨੂੰ ਮਿਲੀ 10-10 ਸਾਲ ਦੀ ਕੈਦ

ਜਲੰਧਰ ( ਸ਼ੰਕਰ ਰਾਜਾ)- ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਛੇ ਸਾਲ ਪਹਿਲਾਂ ਕੋਰੋਨਾ ਸਮੇਂ 30 ਅਗਸਤ 2020 ਨੂੰ ਜਲੰਧਰ ਦੀ ਬਹਾਦਰ ਲੜਕੀ ਕੁਸੁਮ, ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰਿਆਂ ਨਾਲ ਇਕੱਲੀ ਭਿੜ ਗਈ ਸੀ| ਜਿਸਨੂੰ ਬਾਅਦ ਵਿਚੋਂ ਬਹਾਦਰੀ ਐਵਾਰਡ ਵੀ ਦਿੱਤਾ ਗਿਆ ਸੀ
ਉਸਦਾ  ਆਨਲਾਈਨ ਪੜ੍ਹਾਈ ਲਈ ਵਰਤਿਆ ਜਾਣ ਵਾਲਾ ਮੋਬਾਈਲ ਖੋਹ ਕੇ ਭੱਜਦਿਆਂ ਲੁਟੇਰਿਆਂ ਕੁਸੁਮ ਇੱਕਲੀ ਹੀ ਭਿੜ ਗਈ ਸੀ, ਜਦੋਂ ਲੁਟੇਰਾ ਮੋਟਰਸਾਈਕਲ ‘ਤੇ ਬੈਠ ਕੇ ਭੱਜਣ ਲੱਗਾ ਤਾਂ ਕੁਸੁਮ ਨੇ ਉਸ ਨੂੰ ਕਮੀਜ਼ ਤੋਂ ਫੜ ਲਿਆ ਸੀ ਤਾਂ ਆਪਣੇ  ਆਪ ਨੂੰ ਛੁੱਡਾਉਣ ਲਈ ਲੁਟੇਰੇ ਨੇ ਉਸ ਤੇ ਦਾਤਰ ਨਾਲ ਵਾਰ ਕੀਤਾ ਸੀ ਜਖ਼ਮ ਗਹਿਰਾ ਹੋਣ ਤੇ ਖੂਨ ਵਗਣ ਦੇ ਬਾਵਜੂਦ ਵੀ ਕੁਸੁਮ ਨੇ ਲੁਟੇਰੇ ਨੂੰ ਨਹੀਂ ਛੱਡਿਆ ਸੀ । ਕੁਸੁਮ ਦੀਆਂ ਚੀਕਾਂ ਸੁਣ ਕੇ ਇਕੱਠੇ ਹੋਏ ਆਸ-ਪਾਸ ਦੇ ਲੋਕਾਂ ਅਤੇ ਰਾਹਗੀਰਾਂ ਨੇ ਮੌਕੇ ‘ਤੇ ਹੀ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਸੀ, ਜਦਕਿ ਉਸ ਦਾ ਦੂਜਾ ਸਾਥੀ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਸੀ ।
6 ਸਾਲਾਂ ਤੋਂ ਬਾਅਦ ਹੁਣ ਉਸਨੂੰ ਇਨਸਾਫ ਮਿਲਿਆ ਹੈ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਬੁੱਧਵਾਰ ਨੂੰ ਇਹ ਮਹੱਤਵਪੂਰਨ ਫੈਸਲਾ ਸੁਣਾਇਆ। ਫੈਸਲ਼ੇ  ਵਿਚ ਉਸ ਸਮੇਂ ਅੱਠਵੀਂ ਜਮਾਤ ’ਚ ਪੜ੍ਹ ਰਹੀ ਕੁਸੁਮ ‘ਤੇ ਜਾਨਲੇਵਾ ਹਮਲਾ ਕਰਨ, ਹੱਤਿਆ ਦੀ ਕੋਸ਼ਿਸ਼ ਕਰਨ ਤੇ ਮੋਬਾਈਲ ਖੋਹਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਅਵਿਨਾਸ਼ ਕੁਮਾਰ ਉਰਫ਼ ਆਸ਼ੂ, ਵਾਸੀ ਮੁਹੱਲਾ ਬੇਗਮਪੁਰਾ, ਬਸਤੀ ਦਾਨਿਸ਼ਮੰਦਾ ਤੇ ਵਿਨੋਦ ਕੁਮਾਰ ਉਰਫ਼ ਝਿਕਾ, ਵਾਸੀ ਸੰਤ ਭਾਗ ਸਿੰਘ ਨਗਰ, ਮਾਡਲ ਟਾਊਨ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਅਵਿਨਾਸ਼ ਕੁਮਾਰ ਨੂੰ 70 ਹਜ਼ਾਰ ਰੁਪਏ ਤੇ ਵਿਨੋਦ ਕੁਮਾਰ ਨੂੰ 75 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ।