ਜਲੰਧਰ 27 ਅਕਤੂਬਰ (ਸ਼ੰਕਰ ਰਾਜਾ)- ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੇ ਮੁਕਾਬਲੇ ਅੱਜ 27 ਅਕਤੂਬਰ ਤੋਂ ਜਲੰਧਰ ਦੇ ਸੁਰਜੀਤ ਸਿੰਘ ਹਾਕੀ ਸਟੇਡੀਅਮ (ਬਲਟਰਨ ਪਾਰਕ) ਵਿਖੇ ਸ਼ੁਰੂ ਹੋਣਗੇ। ਇਹਨਾਂ ਮੈਚਾਂ ’ਚ ਏਸ਼ੀਆ ਦੀਆਂ ਛੇ ਪ੍ਰਮੁੱਖ ਹਾਕੀ ਟੀਮਾਂ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ ਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੇ ਆਖਰੀ ਪੜਾਅ ਦੇ ਮੁਕਾਬਲੇ ਮੋਹਾਲੀ ’ਚ ਹੋਣਗੇ।
ਦੁਪਹਿਰ 1 ਵਜੇ ਮਲੇਸ਼ੀਆ ਤੇ ਚੀਨ ਵਿਚਾਲੇ ਪਹਿਲਾ ਮੁਕਾਬਲਾ ਹੋਵੇਗਾ।
ਬਾਅਦ ਦੁਪਹਿਰ 3:15 ਵਜੇ ਜਾਪਾਨ ਤੇ ਦੱਖਣੀ ਕੋਰੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਸ਼ਾਮ 5:30 ਵਜੇ ਉਦਘਾਟਨੀ ਸਮਾਰੋਹ ਹੋਵੇਗਾ
ਸ਼ਾਮ 7:20 ਵਜੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ।
29 ਅਕਤੂਬਰ ਨੂੰ ਮਲੇਸ਼ੀਆ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ, ਬੰਗਲਾਦੇਸ਼ ਦਾ ਜਾਪਾਨ ਨਾਲ ਤੇ ਭਾਰਤ ਦਾ ਚੀਨ ਨਾਲ ਹੋਵੇਗਾ।
30 ਅਕਤੂਬਰ ਨੂੰ ਬੰਗਲਾਦੇਸ਼ ਤੇ ਮਲੇਸ਼ੀਆ, ਦੱਖਣੀ ਕੋਰੀਆ ਤੇ ਚੀਨ, ਜਾਪਾਨ ਤੇ ਭਾਰਤ ਦੀਆਂ ਟੀਮਾਂ ਵਿਚਾਲੇ ਮੈਚ ਹੋਣਗੇ।
1 ਨਵੰਬਰ ਨੂੰ ਦੱਖਣੀ ਕੋਰੀਆ ਤੇ ਬੰਗਲਾਦੇਸ਼, ਚੀਨ ਤੇ ਜਾਪਾਨ ਤੇ ਮਲੇਸ਼ੀਆ ਤੇ ਭਾਰਤ ਦੀਆਂ ਟੀਮਾਂ ਭਿੜਨਗੀਆਂ।
2 ਨਵੰਬਰ ਨੂੰ ਚੀਨ ਤੇ ਬੰਗਲਾਦੇਸ਼, ਜਾਪਾਨ ਤੇ ਮਲੇਸ਼ੀਆ ਤੇ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਮੁਕਾਬਲੇ ਖੇਡੇ ਜਾਣਗੇ।
ਇਸ ਦੌਰਾਨ 4 ਨਵੰਬਰ ਨੂੰ ਪੰਜਵੇਂ ਤੇ ਛੇਵੇਂ ਸਥਾਨ ਲਈ ਮੈਚ ਖੇਡਿਆ ਜਾਵੇਗਾ। ਇਸੇ ਦਿਨ ਪਹਿਲੇ ਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਤੇ ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਸੈਮੀਫਾਈਨਲ ਮੁਕਾਬਲੇ ਹੋਣਗੇ।
5 ਨਵੰਬਰ ਨੂੰ ਸ਼ਾਮ 4:30 ਵਜੇ ਕਾਂਸੀ ਦੇ ਤਗਮੇ ਲਈ ਮੁਕਾਬਲਾ ਹੋਵੇਗਾ, ਸ਼ਾਮ 7 ਵਜੇ ਸੋਨ ਤਗਮੇ ਲਈ ਫਾਈਨਲ ਮੈਚ ਖੇਡਿਆ ਜਾਵੇਗਾ।

