featured Punjab

ਪੰਜਾਬ ਵਿਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਨਵਾਂ ਸਮਾਂ

ਜਲੰਧਰ 30 ਸਿਤੰਬਰ ( ਸ਼ੰਕਰ ਰਾਜਾ)- ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਮੁਤਾਬਿਕ ਕਲ ਯਾਨੀ 1 ਅਕਤੂਬਰ ਤੋਂ ਪੰਜਾਬ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਈਵੇਟ ਸਕੂਲਾਂ ਲਈ ਟਾਈਮ ਬਦਲ ਦਿੱਤਾ ਗਿਆ ਹੈ|

ਕਲ ਤੋਂ ਸਕੂਲ ਸਵੇਰੇ 8:30 ਵਜੇ ਖੁੱਲਣਗੇ ਅਤੇ ਦੁਪਹਿਰ 2:30 ਵਜੇ ਛੁੱਟੀ ਹੋਵੇਗੀ| ਇਸ ਤੋਂ ਪਹਿਲਾਂ ਸਕੂਲ ਸਵੇਰ 8 ਵਜੇ ਤੋਂ 2 ਵਜੇ ਤਕ ਲੱਗ ਰਹੇ ਸੀ| ਇਹ ਸਮਾਂ 1 ਅਕਤੂਬਰ ਤੋਂ 30 ਅਕਤੂਬਰ ਤਕ ਲਈ ਹੈ|

ਇਸ ਤੋਂ ਅਗਲੀ ਟਾਈਮਿੰਗ 1 ਨਵੰਬਰ ਤੋਂ 28 ਫਰਵਰੀ ਦੌਰਾਨ ਸਕੂਲਾਂ ਦਾ ਸਮਾਂ ਸਵੇਰ 9 ਵਜੇ ਤੋਂ ਦੁਪਹਿਰ 3 ਵਜੇ ਤਕ ਦਾ ਹੋਵੇਗਾ|