featured National

ਐਤਵਾਰ 27 ਸਤੰਬਰ 2026 ਨੂੰ ਖੁੱਲਣਗੇ ਸਾਰੇ ਪਬਲਿਕ ਸੈਕਟਰ ਬੈਂਕ ਯੂਨੀਅਨਾਂ ਦੀ ਤਿੰਨ ਰੋਜਾ ਹੜਤਾਲ ਦੇ ਮੱਦੇਨਜ਼ਰ ਲਿਆ ਫੈਸਲਾ

Posted by_ Shanker Raja

ਕੇਂਦਰ ਸਰਕਾਰ ਨੇ ਬੈਂਕ ਯੂਨੀਅਨਾਂ ਵੱਲੋਂ ਬੁਲਾਈ ਗਈ 3 ਦਿਨਾਂ ਦੀ ਦੇਸ਼ ਪੱਧਰੀ ਹੜਤਾਲ ਤੋਂ ਪਹਿਲਾਂ ਵੱਡਾ ਫੈਸਲਾ ਲਿਆ ਹੈ। ਵਿੱਤ ਮੰਤਰਾਲੇ ਨੇ ਐਤਵਾਰ 27 ਸਤੰਬਰ 2026 ਨੂੰ ਸਾਰੇ ਪਬਲਿਕ ਸੈਕਟਰ ਬੈਂਕਾਂ ਅਤੇ ਰੀਜਨਲ ਰੂਰਲ ਬੈਂਕਾਂ ਨੂੰ ਆਮ ਦਿਨਾਂ ਵਾਂਗ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ।

RBI ਨੇ ਵੀ ਐਤਵਾਰ ਨੂੰ ਬੈਂਕ ਖੋਲ੍ਹਣ ਦੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੌਰਾਨ ਸਿਰਫ਼ ਆਮ ਬੈਂਕ ਬ੍ਰਾਂਚਾਂ ਹੀ ਨਹੀਂ, ਸਗੋਂ ਦਫ਼ਤਰ, ATM-ਲਿੰਕ ਬ੍ਰਾਂਚਾਂ ਅਤੇ ਕਰੰਸੀ ਚੈਸਟ ਵੀ ਆਮ ਦਿਨਾਂ ਵਾਂਗ ਕੰਮ ਕਰਨਗੇ। ਸਰਕਾਰ ਅਤੇ ਬੈਂਕ ਪ੍ਰਬੰਧਨ ਵੱਲੋਂ ਯੂਨੀਅਨਾਂ ਨੂੰ ਹੜਤਾਲ ਟਾਲਣ ਦੀ ਅਪੀਲ ਵੀ ਕੀਤੀ ਗਈ ਹੈ।
ਇਸ ਤੋਂ ਬਾਅਦ 28 ਤੋਂ 30 ਸਤੰਬਰ ਤੱਕ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਸਨ। ਇਸ ਤਰ੍ਹਾਂ ਲਗਾਤਾਰ 5 ਦਿਨ ਬੈਂਕਿੰਗ ਕੰਮਕਾਜ ਪ੍ਰਭਾਵਿਤ ਹੋਣ ਦਾ ਖਦਸ਼ਾ ਸੀ। ਸਰਕਾਰ ਨੇ ਕਿਹਾ ਹੈ ਕਿ ਗਾਹਕਾਂ ਦੀਆਂ ਜ਼ਰੂਰੀ ਬੈਂਕਿੰਗ ਲੋੜਾਂ ਲੰਬੇ ਸਮੇਂ ਤੱਕ ਪ੍ਰਭਾਵਿਤ ਨਾ ਹੋਣ, ਇਸ ਲਈ ਐਤਵਾਰ ਨੂੰ ਕੰਮਕਾਜੀ ਦਿਨ ਐਲਾਨਿਆ ਗਿਆ ਹੈ।