featured Punjab

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਜ਼ਰ ਗੋਲਡ ‘ਤੇ, ਫਾਈਨਲ ‘ਚ ਸ੍ਰੀਲੰਕਾ ਨਾਲ ਹੋਵੇਗੀ ਟੱਕਰ

Posted by_ Shanker Raja

ਭਾਰਤੀ ਟੀਮ ਨੇ ਜਾਪਾਨ ਤੇ ਬੰਗਲਾਦੇਸ਼ ਵਿਰੁੱਧ ਸ਼ਾਨਦਾਰ ਜਿੱਤ ਹਾਸਲ ਕਰ ਕੇ ਗੋਲਡ ਲਈ ਫਾਈਨਲ ’ਚ ਥਾਂ ਬਣਾਈ ਹੈ। ਮੰਗਲਵਾਰ ਨੂੰ ਗੋਲਡ ਮੈਡਲ ਜਿੱਤਣ ’ਤੇ ਭਾਰਤ ਖੇਤਰ ’ਚ ਆਪਣੀ ਬਾਦਸ਼ਾਹਤ ਹੋਰ ਮਜ਼ਬੂਤ ਕਰੇਗੀ। ਭਾਰਤ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਏਸ਼ੀਆ ਕੱਪ ਦੇ ਫਾਈਨਲ ’ਚ ਵੀ ਸ੍ਰੀਲੰਕਾ ਨੂੰ ਹਰਾਇਆ ਸੀ।

ਭਾਰਤ ਦਾ ਏਸ਼ਿਆਈ ਖੇਡਾਂ ’ਚ ਮਹਿਲਾ ਕ੍ਰਿਕਟ ’ਚ ਦਬਦਬਾ ਕਾਇਮ ਰਹਿਣ ਦੀ ਉਮੀਦ ਹੈ ਪਰ ਮੰਗਲਵਾਰ ਨੂੰ ਹੋਣ ਵਾਲੇ ਫਾਈਨਲ ’ਚ ਸ੍ਰੀਲੰਕਾ ਦੀ ਟੀਮ ਸਾਬਕਾ ਚੈਂਪੀਅਨ ਨੂੰ ਸਖ਼ਤ ਚੁਣੌਤੀ ਦੇਣ ਦੇ ਇਰਾਦੇ ਨਾਲ ਉਤਰੇਗੀ। ਹਾਲਾਂਕਿ ਸ੍ਰੀਲੰਕਾ ਅਤੀਤ ’ਚ ਭਾਰਤ ਨੂੰ ਹਰਾ ਚੁੱਕਾ ਹੈ|
ਦੋਹਾਂ ਟੀਮਾਂ ਦੇ ਖਿਡਾਰੀ ਇਸ ਪ੍ਰਕਾਰ ਹੈ-
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੀ ਕਮਾਲਿਨੀ, ਰਿਚਾ ਘੋਸ਼, ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਸ਼੍ਰੀਚਰਨੀ, ਨੰਦਿਨੀ ਸ਼ਰਮਾ, ਕ੍ਰਾਂਤੀ ਗੌੜ, ਰੇਣੁਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ ਤੇ ਰਾਧਾ ਯਾਦਵ।

ਸ੍ਰੀਲੰਕਾ : ਚਮਾਰੀ ਅੱਟਾਪੱਟੂ (ਕਪਤਾਨ), ਇਮੇਸ਼ਾ ਦੁਲਾਨੀ, ਹਸਿਨੀ ਪਰੇਰਾ, ਹਰਸ਼ਿਤਾ ਸਮਰਵਿਕ੍ਰਮਾ, ਕਵਿਸ਼ਾ ਦਿਲਹਾਰੀ, ਹੰਸਿਮਾ ਕਰੁਣਾਰਤਨੇ, ਕੌਸ਼ਾਨੀ ਨੁਥਿਆਂਗਨਾ, ਮਿਤਾਲੀ ਅਯੋਧਿਆ, ਕਾਵਿਆ ਕਵਿੰਦੀ, ਚਾਮੁਡੀ ਪ੍ਰਬੋਦਾ, ਸੁਗੰਧਿਕਾ ਕੁਮਾਰੀ, ਰਸ਼ਮਿਕਾ ਸੇਵਾਂਡੀ, ਨਿਮਾਸ਼ਾ ਮੀਪਾਗੇ, ਸੰਜਨਾ ਕਾਵਿੰਦੀ ਤੇ ਅਨੁਸ਼ਕਾ ਸੰਜੀਵਨੀ।