featured

ਕੈਨੇਡਾ ਵਿਚ ਫਿਰੌਤੀ ਮਾਮਲੇ ‘ਚ ਪਹਿਲੀ ਵਾਰੀ ਪੰਜਾਬੀ ਔਰਤ ਗ੍ਰਿਫ਼ਤਾਰ

Posted by: Shanker Raja

ਕੈਨੇਡਾ ਵਿੱਚ ਪਹਿਲੀ ਵਾਰ, ਇੱਕ ਪੰਜਾਬੀ ਮੂਲ ਦੀ ਔਰਤ ਨੂੰ ਜਬਰਨ ਵਸੂਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਸ ਵਿਚ ਨਾਮਜ਼ਦ ਚੈਸਟਰਮੀਅਰ, ਕੈਲਗਿਰੀ ਨਿਵਾਸੀ ਕਨੂਪ੍ਰੀਤ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਕੈਲਗਰੀ ਪੁਲਿਸ ਨੇ ਹੁਣ ਉਸਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਸਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਪੁਲਿਸ ਦਾ ਦੋਸ਼ ਹੈ ਕਿ ਕਨੂਪ੍ਰਿਆ ਕੌਰ ਨੇ ਸ਼ੂਟਰ ਨੂੰ ਪੀੜਤ ਦੀ ਪਛਾਣ ਅਤੇ ਘਰ ਦਾ ਪਤਾ ਦਿੱਤਾ ਸੀ।  ਉਸ ‘ਤੇ ਪੀੜਤਾ ਦੀ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਦਾ ਦੋਸ਼ ਹੈ, ਜਿਸ ਨਾਲ ਦੂਜੇ ਸ਼ੱਕੀਆਂ ਨੇ ਪੀੜਤਾ ਅਤੇ ਉਸਦੇ ਪਰਿਵਾਰ ਨੂੰ ਡਰਾਉਣ ਵਿੱਚ ਮਦਦ ਕੀਤੀ।  ਪੁਲਿਸ ਦਾ ਦੋਸ਼ ਹੈ ਕਿ ਕਨੂਪ੍ਰਿਆ ਕੌਰ ਨੇ ਸ਼ੂਟਰ ਨੂੰ ਪੀੜਤ ਦੀ ਪਛਾਣ ਅਤੇ ਘਰ ਦਾ ਪਤਾ ਦਿੱਤਾ ਸੀ।

ਕੈਲਗਰੀ ਪੁਲਿਸ ਇਸ ਤੋਂ ਇਲਾਵਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ ਜਿਸ ਤੇ ਹੋਰ ਵੀ ਦੋਸ਼ ਲਗਾਏ ਗਏ ਹਨ|

ਪੁਲਿਸ ਦੇ ਅਨੁਸਾਰ, ਇਸ ਮਾਮਲੇ ਦੀ ਜਾਂਚ 25 ਮਾਰਚ ਨੂੰ ਸ਼ੁਰੂ ਹੋਈ ਸੀ, ਜਦੋਂ ਪੀੜਤ ਨੂੰ ਕਿਸੇ ਅਣਜਾਣ ਨੰਬਰ ਤੋਂ ਪੈਸੇ ਦੀ ਮੰਗ ਕਰਦੇ ਹੋਏ ਵਟਸਐਪ ਟੈਕਸਟ ਅਤੇ ਵੌਇਸ ਸੁਨੇਹੇ ਮਿਲਣੇ ਸ਼ੁਰੂ ਹੋ ਗਏ ਸਨ। ਮੁਲਜ਼ਮ ਨੇ ਵਾਰ-ਵਾਰ ਔਰਤ ਨਾਲ ਸੰਪਰਕ ਕੀਤਾ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਸਿੱਧੀਆਂ ਧਮਕੀਆਂ ਦਿੱਤੀਆਂ। ਸੁਨੇਹੇ ਭੇਜਣ ਦੇ 12 ਘੰਟਿਆਂ ਦੇ ਅੰਦਰ, ਹਮਲਾਵਰਾਂ ਨੇ ਉਸਦੇ ਘਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਇੱਕ ਕਾਰ ਵਿੱਚ ਭੱਜ ਗਏ। ਹਾਲਾਂਕਿ, ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ।