ਪੰਜਾਬ ਦਿਵਸ ਮੌਕੇ 1 ਨਵੰਬਰ ਨੂੰ ਜਲੰਧਰ ਵਿੱਚ ਹੋਵੇਗਾ ਭਾਰਤ-ਪਾਕਿਸਤਾਨ ਮੈਚ
Published by: Shanker Raja
ਹਾਕੀ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨੀ ਹਾਕੀ ਟੀਮ ਆਗਾਮੀ 2026 ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲਵੇਗੀ, ਜਿਸ ਦੀ ਮੇਜ਼ਬਾਨੀ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਵੱਲੋਂ ਕੀਤੀ ਜਾਵੇਗੀ।
ਹਾਕੀ ਇੰਡੀਆ ਦੇ ਅਧਿਕਾਰੀਆਂ ਨੇ ਫੇਜ਼ 9 ਵਿਖੇ ਬਲਬੀਰ ਸਿੰਘ (ਸੀਨੀਅਰ) ਹਾਕੀ ਸਟੇਡੀਅਮ ਦਾ ਦੌਰਾ ਕੀਤਾ ਅਤੇ ਇਸ ਅੰਤਰਰਾਸ਼ਟਰੀ ਮੁਕਾਬਲੇ ਦੇ ਸਮਾਂ-ਸਾਰਣੀ ਦਾ ਐਲਾਨ ਕੀਤਾ।
ਇਸ ਟੂਰਨਾਮੈਂਟ ਦਾ ਉਦਘਾਟਨ 27 ਅਕਤੂਬਰ ਨੂੰ (ਦੁਪਹਿਰ 2:30 ਵਜੇ) ਜਲੰਧਰ ਵਿੱਚ ਹੋਵੇਗਾ, ਜਦੋਂ ਕਿ ਮੁਹਾਲੀ ਦਾ ਸਟੇਡੀਅਮ 5 ਨਵੰਬਰ ਨੂੰ ਸੈਮੀਫਾਈਨਲ, ਫ਼ਾਈਨਲ ਅਤੇ ਸਮਾਪਤੀ ਸਮਾਗਮ ਦੀ ਮੇਜ਼ਬਾਨੀ ਕਰੇਗਾ। ਟੂਰਨਾਮੈਂਟ ਦਾ ਸਭ ਤੋਂ ਉਤਸੁਕਤਾ ਨਾਲ ਉਡੀਕਿਆ ਜਾਣ ਵਾਲਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ 1 ਨਵੰਬਰ ਨੂੰ ਪੰਜਾਬ ਦਿਵਸ ਦੇ ਜਸ਼ਨਾਂ ਮੌਕੇ ਜਲੰਧਰ ਵਿੱਚ ਖੇਡਿਆ ਜਾਵੇਗਾ।

