Crime

Shooting Case: ਡੀ ਏ ਵੀ ਕਾਲਜ ਵਿਚ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਗੀਤ ਦੀ ਸ਼ੂਟਿੰਗ ਕਰਨ ਵਾਲੇ ਪੰਜਾਬੀ ਗਾਇਕ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ

Posted by: Shanker Raja

ਸ਼ਹਿਰ ਦੇ ਪ੍ਰਸਿੱਧ ਡੀ ਏ ਵੀ ਕਾਲਜ ਵਿੱਚ ਪੰਜਾਬੀ ਗਾਇਕ ਨਿੱਜਰ ਉਰਫ਼ ਹਰਿੰਦਰ ਪਾਲ ਸਿੰਘ ਵੱਲੋਂ ਗੀਤ ਦੀ ਸ਼ੂਟਿੰਗ ਦੌਰਾਨ ਗਨ ਕਲਚਰ ਨੂੰ ਕਥਿਤ ਤੌਰ ’ਤੇ ਉਤਸ਼ਾਹਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਇਕ ਸ਼ਿਕਾਇਤ ਕੈਮਿਸਟਰੀ ਗੁਰੂ ਪ੍ਰੋ. ਐੱਮਪੀ ਸਿੰਘ ਵੱਲੋਂ ਡੀਸੀ ਵਰਜੀਤ ਸਿੰਘ ਵਾਲੀਆ ਅਤੇ ਕਾਲਜ ਪ੍ਰਬੰਧਨ ਨੂੰ ਈ-ਮੇਲ ਰਾਹੀਂ ਕੀਤੀ ਗਈ ਸੀ| ਜਿਸ ਤੇ ਕਾਰਵਾਹੀ ਕਰਦੇ ਹੋਏ ਪੁਲਿਸ ਵੱਲੋਂ ਥਾਣਾ ਨੰਬਰ ਇੱਕ ਵਿੱਚ ਬੀਐੱਨਐੱਸ ਦੀ ਧਾਰਾ 223 ਅਤੇ 190 ਦੇ ਨਾਲ-ਨਾਲ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਏਡੀਸੀਪੀ-1 ਮੁਖਤਿਆਰ ਰਾਏ ਨੇ ਦੱਸਿਆ ਕਿ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਗਾਇਕ ਹਰਿੰਦਰ ਪਾਲ ਸਿੰਘ ਨਿੱਜਰ ਇੱਕ ਕਾਲਜ ਵਿੱਚ ਗੀਤ ਦੀ ਸ਼ੂਟਿੰਗ ਕਰਦਾ ਦਿਖਾਈ ਦੇ ਰਿਹਾ ਹੈ।