featured

LPU ਪ੍ਰਦਰਸ਼ਨ ਮਾਮਲੇ ’ਚ 2 ਹੋਰ ਨਾਬਾਲਗ ਵਿਦਿਆਰਥੀ ਗ੍ਰਿਫ਼ਤਾਰ

ਇਸ ਜਾਂਚ ਵਿਚ ਹੁਣ ਤੱਕ 400 ਤੋਂ ਵੱਧ ਵਿਦਿਆਰਥੀ ਅਤੇ ਬਾਹਰੀ ਵਿਅਕਤੀ ਜਾਂਚ ਦੇ ਘੇਰੇ ਵਿੱਚ ਸ਼ਾਮਲ ਹਨ।

Posted by_ Shanker Raja

LPU ਪ੍ਰਦਰਸ਼ਨ ਮਾਮਲੇ ਦੇ ਮਾਮਲੇ ’ਚ ਪੁਲਿਸ ਨੇ ਦੋ ਹੋਰ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇਕ ਹਿਮਾਚਲ ਪ੍ਰਦੇਸ਼ ਅਤੇ ਦੂਜਾ ਹਰਿਆਣਾ ਦਾ ਰਹਿਣ ਵਾਲਾ ਹੈ। ਦੋਹਾਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ 19 ਵਿਅਕਤੀ ਗ੍ਰਿਫ਼ਤਾਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 4 ਨਾਬਾਲਗ ਵੀ ਹਨ।

ਦੋਹਾਂ ਨੇ ਪੁਲਿਸ ਨੂੰ ਦੱਸਿਆ ਕਿ ਮੈਸੇਜ ਮਿਲਣ ਮਗਰੋਂ ਕੁਝ ਸੀਨੀਅਰ ਵਿਦਿਆਰਥੀ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ ਸਨ। ਕੈਂਪਸ ਵਿੱਚ ਭੰਨਤੋੜ ਸ਼ੁਰੂ ਹੋਣ ’ਤੇ ਉਹ ਵੀ ਭੀੜ ਵਿੱਚ ਸ਼ਾਮਲ ਹੋ ਗਏ। ਹਾਲਾਂਕਿ, ਦੋਹਾਂ ਨੇ ਖ਼ੁਦ ਕੋਈ ਭੰਨਤੋੜ ਕਰਨ ਤੋਂ ਇਨਕਾਰ ਕੀਤਾ ਹੈ। ਪੁਲਿਸ ਹੁਣ ਮੈਸੇਜ ਭੇਜਣ ਵਾਲੇ ਅਤੇ ਉਨ੍ਹਾਂ ਨੂੰ ਮੌਕੇ ’ਤੇ ਲਿਜਾਣ ਵਾਲੇ ਸੀਨੀਅਰ ਵਿਦਿਆਰਥੀਆਂ ਦੀ ਪਛਾਣ ਕਰ ਰਹੀ ਹੈ। ਇਸ ਜਾਂਚ ਵਿਚ ਹੁਣ ਤੱਕ 400 ਤੋਂ ਵੱਧ ਵਿਦਿਆਰਥੀ ਅਤੇ ਬਾਹਰੀ ਵਿਅਕਤੀ ਜਾਂਚ ਦੇ ਘੇਰੇ ਵਿੱਚ ਸ਼ਾਮਲ ਹਨ।

ਪੁਲਿਸ ਸੀਸੀਟੀਵੀ ਫੁਟੇਜ ਅਤੇ ਹੋਰ ਵੀਡੀਓਜ਼ ਦੀ ਮਦਦ ਨਾਲ ਹਿੰਸਾ ਵਿੱਚ ਸ਼ਾਮਲ ਸ਼ੱਕੀਆਂ ਦੀ ਪਛਾਣ ਕਰ ਰਹੀ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਘਟਨਾ ਸਮੇਂ ਕੌਣ ਮੌਕੇ ’ਤੇ ਮੌਜੂਦ ਸੀ ਅਤੇ ਕਿਸ ਨੇ ਭੰਨਤੋੜ ਵਿੱਚ ਹਿੱਸਾ ਲਿਆ।