ਨਵੀਂ ਪੀੜੀ ਦੀ ਉੱਨਤੀ ਲਈ ਕੁਝ ਖਾਸ ਕਰਨ ਵਿਚ ਅਸਫਲ ਰਹੀ ਹਾਲੀਆ ਸਰਕਾਰ ਅਤੇ ਕਈ ਸਾਲਾਂ ਤਕ ਰਾਜ ਕਰਨ ਪਿੱਛਲੀਆਂ ਰਾਜਨੈਤਿਕ ਪਾਰਟੀਆਂ ਵੀ ਇਸ ਸਮੇ ‘ਜੈਨ ਜੇਡ’ ਦੇ ਵੋਟਰਾਂ ਨੂੰ ਭਰਮਾਉਣ ਲਈ ਹੱਥਕੰਡੇ ਅਪਣਾ ਰਹੀਆਂ ਹਨ|
ਅਨੁਮਾਨ ਮੁਤਾਬਿਕ ਹਰ 4 ਵੋਟਰਾਂ ਵਿਚੋਂ ਚੋਥਾ ਵੋਟਰ ‘ਜੈਨ ਜੇਡ’ ਦੀ ਸ਼੍ਰੇਣੀ ਵਿਚੋਂ ਹੈ|
ਹਾਲਾਂਕਿ ਮੋਦੀ ਸਰਕਾਰ ਨੇ ਖਾਸਕਰ ਜਨਰਲ ਕੈਟਾਗਰੀ ਦੀ ਨਵੀਂ ਪੀੜੀ ਦਾ ਭਵਿੱਖ ਬਰਬਾਦ ਕਰਨ ਚ ਕੋਈ ਕਸਰ ਨਹੀਂ ਛੱਡੀ, ਪਰ ਫਿਰ ਵੀ ਉਹ ਧਰਮ ਦੇ ਨਾਂ ਤੇ ਲਾਭ ਲੈਣ ਦੀ ਕੋਸ਼ਿਸ਼
ਤਾਂ ਕਰਨਗੇ ਹੀ|
Posted by_ Shanker Raja
ਇਸ ਸਮੇਂ ਜਦੋਂ ਭਾਰਤ ਦੀ ਰਾਸ਼ਟਰੀ ਰਾਜਨੀਤੀ ਵਿੱਚ ‘ਜੈਨ ਜੇਡ’ ਦੇ ਵੋਟਰਾਂ ਨੂੰ ਭਰਮਾਉਣ ਦੀ ਨੀਤੀ ਵੱਖ ਵੱਖ ਰਾਜਸੀ ਪਾਰਟੀਆਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਇਸੇ ਲੜੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਦਿੱਲੀ ਵਿੱਚ ਇੱਕ ‘ਭਜਨ ਕਲੱਬਿੰਗ’ ਸਮਾਗਮ ਵਿੱਚ ਸ਼ਿਰਕਤ ਕੀਤੀ ਜਿਸ ਦੌਰਾਨ ਉਹਨਾਂ ਨੇ ਡਫਲੀ ਵਜਾਂਦੇ ਹੋਏ ਜੈਨ- ਜੈਡ ਦੇ ਵੋਟਰਾਂ ਨਾਲ ਆਪਣੀ ਰਿਦਮ ਮਿਲਾਉਣ ਦੀ ਕੋਸ਼ਿਸ਼ ਕੀਤੀ|
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਸਮੇਂ ਵਿਰੋਧੀ ਧਿਰ ਵੱਲੋਂ ਵੀ ਹਾਲ ਵਿੱਚ ਹੀ ਨੌਜਵਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਜ਼ੋਰ ਸ਼ੋਰ ਉਠਾਉਣ ਦਾ ਵਿਖਾਵਾ ਕੀਤਾ ਜਾ ਰਿਹਾ ਹੈ| ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਮੋਦੀ ਦਾ ਵੀ ਨੌਜਵਾਨਾਂ ਨਾਲ ਸੰਪਰਕ ਕਰਨਾ ਇੱਕ ਵੱਡੇ ਸਿਆਸੀ ਕਦਮ ਵੱਲੋਂ ਵੇਖਿਆ ਜਾ ਸਕਦਾ ਹੈ| ਅਜਿਹੀ ਨਿਸ਼ਾਨਾ ਅਧਾਰਿਤ ਰਣਨੀਤੀ ਦਾ ਵੋਟਰਾਂ ਦੀ ਸੋਚ ਤੇ ਸਿੱਧਾ ਅਸਰ ਪੈਂਦਾ ਹੈ|
ਇਹ ਵੀ ਦੱਸਣ ਯੋਗ ਹੈ ਕਿ ਅਨੁਮਾਨ ਮੁਤਾਬਿਕ ਹਰ 4 ਵੋਟਰਾਂ ਵਿਚੋਂ ਚੋਥਾ ਵੋਟਰ ‘ਜੈਨ ਜੇਡ’ ਦੀ ਸ਼੍ਰੇਣੀ ਵਿਚੋਂ ਹੈ| ਸਰਕਾਰੀ ਅੰਕੜਿਆਂ ਅਨੁਸਾਰ, 2026 ਤੱਕ ਦੇਸ਼ ਵਿੱਚ 15 ਤੋਂ 29 ਸਾਲ ਦੀ ਉਮਰ ਦੇ ਲਗਭਗ 36.74 ਕਰੋੜ ਨੌਜਵਾਨ ਹੋਣਗੇ, ਜੋ ਕੁੱਲ ਆਬਾਦੀ ਦਾ ਲਗਭਗ 26% ਹਿੱਸਾ ਹੋਣਗੇ। ਇਹ ਵਰਗ 2029 ਦੀਆਂ ਆਮ ਚੋਣਾਂ ਵਿੱਚ ਦੇਸ਼ ਦੀ ਚਾਲ ਅਤੇ ਦਿਸ਼ਾ ਤੈਅ ਕਰੇਗਾ, ਇਸੇ ਲਈ ਸਾਰੀਆਂ ਪਾਰਟੀਆਂ ਇਸ ਵਰਗ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।
ਇਕ ਗੱਲ ਇਹ ਵੀ ਸੋਚਣ ਯੋਗ ਹੈ ਕਿ ਕਿਸੇ ਵੀ ਰਾਜਨੈਤਿਕ ਪਾਰਟੀ ਨੂੰ ਸੱਤਾ ਵਿਚੋਂ ਬਾਹਰ ਜਾਣ ਤੋਂ ਬਾਅਦ ਹੀ ਸਿਸਟਮ ਵਿਚ ਕਮੀਆਂ ਨਜ਼ਰ ਆਉਂਦੀਆਂ ਹਨ ਜੋ ਕਿ ਉਸਨੂੰ ਸੱਤਾ ਵਿਚ ਰਹਿਣ ਸਮੇ ਨਜ਼ਰ ਨਹੀਂ ਆਉਂਦੀਆਂ|

