Posted by_ Shanker Raja
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਇੱਕ ਅਹਿਮ ਫੈਸਲਾ ਤਹਿਤ ਰਾਜ ਭਰ ਦੇ ਪੈਟਰੋਲ ਪੰਪਾਂ ’ਤੇ UPI (ਯੂ.ਪੀ.ਆਈ.) 2000 ਰੁਪਏ ਤੋਂ ਵੱਧ ਦੀ ਪੇਮੈਂਟ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਪੈਟਰੋਲ ਪੰਪ ਡੀਲਰਾਂ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਜੀਟਲ ਟ੍ਰਾਂਜੈਕਸ਼ਨਜ਼ ’ਤੇ ਲੱਗਣ ਵਾਲੇ ਵਾਧੂ ਚਾਰਜਿਜ਼ ਨੂੰ ਬਰਦਾਸ਼ਤ ਕਰਨਾ ਪੰਪ ਮਾਲਕਾਂ ਦੇ ਵੱਸ ’ਚ ਨਹੀਂ ਹੈ। ਉਨ੍ਹਾਂ ਕਿਹਾ, “ਘੱਟ ਮੁਨਾਫ਼ੇ (ਮਾਰਜਿਨ) ਕਾਰਨ ਪੈਟਰੋਲ ਪੰਪਾਂ ਦੇ ਰੋਜ਼ਾਨਾ ਦੇ ਆਪ੍ਰੇਸ਼ਨਲ ਖਰਚੇ ਕੱਢਣਾ ਪਹਿਲਾਂ ਹੀ ਬਹੁਤ ਮੁਸ਼ਕਲ ਹੋ ਰਿਹਾ ਹੈ। ਅਜਿਹੇ ‘ਚ ਵਾਧੂ ਚਾਰਜਿਜ਼ ਦਾ ਬੋਝ ਅਸੀਂ ਆਪਣੇ ਸਿਰ ਨਹੀਂ ਲੈ ਸਕਦੇ।”
ਇਸ ਫੈਸਲੇ ਤੋਂ ਬਾਅਦ ਹੁਣ ਵੱਡੀਆਂ ਗੱਡੀਆਂ ’ਚ ਤੇਲ ਭਰਵਾਉਣ ਵਾਲੇ ਅਤੇ 2000 ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ਵਾਲੇ ਵਾਹਨ ਚਾਲਕਾਂ ਨੂੰ ਨਕਦ (Cash) ਜਾਂ ਕਾਰਡ ਰਾਹੀਂ ਹੀ ਭੁਗਤਾਨ ਕਰਨਾ ਪਵੇਗਾ।

