featured Sports

ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅੰਡਰ-14 ਵਰਗ ਲਈ ਟਰਾਇਲ 23 ਸਿਤੰਬਰ ਨੂੰ

ਜਲੰਧਰ, 21 ਸਿਤੰਬਰ ( ਸ਼ੰਕਰ ਰਾਜਾ)- ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਲੜਕਿਆਂ ਦੇ ਅੰਡਰ-14 ਵਰਗ ਲਈ ਟਰਾਇਲ 23 ਸਤੰਬਰ ਨੂੰ ਹੋਣਗੇ| ਐਸੋਸੀਏਸ਼ਨ ਵੱਲੋਂ ਇਹ ਟਰਾਇਲ ਸਵੇਰੇ 11 ਵਜੇ ਬਲਟਨ ਪਾਰਕ ਦੇ ਕ੍ਰਿਕਟ ਮੈਦਾਨ ’ਚ ਕਰਵਾਏ ਜਾਣਗੇ।  ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਟਰਾਈਲ ਦੀ ਫੀਸ ਸਿਰਫ 300 ਰੁਪਏ ਹੈ ਅਤੇ ਜਿੰਨਾ ਖਿਡਾਰੀਆਂ ਦੀ ਜਨਮ ਮਿਤੀ 1 ਸਤੰਬਰ, 2012 ਤੋਂ 31 ਅਗਸਤ, 2014 ਦੇ ਵਿਚਕਾਰ ਹੈ, ਉਹ ਹੀ ਇਸ ਵਿਚ ਭਾਗ ਲੈਣ ਦੇ ਯੋਗ ਹਨ। ਜੋ ਖਿਡਾਰੀਆਂ ਭਾਗ ਲੈਣ ਦੇ ਚਾਹਵਾਨ ਹਨ, ਉਹ ਚਿੱਟੀ ਕਿੱਟ ਪਹਿਨ ਕੇ ਨਾਲ ਆਪਣਾ ਆਧਾਰ ਕਾਰਡ ਅਤੇ ਡਿਜੀਟਲ ਜਨਮ ਸਰਟੀਫਿਕੇਟ ਲੈ ਕੇ ਸਮੇਂ ਸਿਰ ਬਲਟਨ ਪਾਰਕ ਦੇ ਕ੍ਰਿਕਟ ਮੈਦਾਨ ’ਚ ਪਹੁੰਚ ਜਾਣ। ਦੇਰੀ ਨਾਲ ਪਹੁੰਚਣ ਵਾਲਿਆਂ ਨੂੰ ਦਾਖਲਾ ਨਹੀਂ ਮਿਲੇਗਾ।