ਪਰਵਾਸੀਆਂ ਦੀ ਆਮਦ ਬਾਰੇ ਢਿੱਲ ਦੇਣ ’ਤੇ ਘਿਰੀ ਆਸਟ੍ਰੇਲੀਆ ਦੀ ਲੇਬਰ ਸਰਕਾਰ ਨੇ ਆਪਣੇ ਬਚਾਅ ਵਿੱਚ ਪਰਵਾਸ ਦੀਆਂ ਕੁਝ ਨੀਤੀਆਂ ਵਿੱਚ ਸਖ਼ਤੀ ਕੀਤੀ ਹੈ। ਸਰਕਾਰ ਨੇ ਪਰਵਾਸ ਪ੍ਰੋਗਰਾਮ ਵਿੱਚ ਕਈ ਮਹੱਤਵਪੂਰਨ ਬਦਲਾਅ ਕਰਨ ਦਾ ਐਲਾਨ ਕੀਤਾ ਹੈ।
Posted by_ Shanker Raja
ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਨੈਸ਼ਨਲ ਪ੍ਰੈੱਸ ਕਲੱਬ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਵੀਜ਼ਾ ਪ੍ਰਣਾਲੀ ਦੀਆਂ ਉਨ੍ਹਾਂ ਕਮੀਆਂ ਨੂੰ ਹਟਾਉਣ ਜਾ ਰਹੀ ਹੈ ਜਿਨ੍ਹਾਂ ਰਾਹੀਂ ਪ੍ਰਵਾਸੀ ਆਪਣੀ ਵੀਜ਼ਾ ਸਥਿਤੀ ਬਦਲਣ ਲਈ ਲੋਅ ਲੇਵਲ ਦੇ ਕੋਰਸਾਂ ਜਾਂ ਡਿਗਰੀਆਂ ਵੱਲ ਜਾ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪਾਰਟਨਰ / ਸਪਾਊਸ ਵੀਜ਼ਾ ਪ੍ਰਬੰਧ ਦੀਆਂ ਕਮੀਆਂ ਨੂੰ ਵੀ ਹਟਾਉਣ ਲਈ ਅਤੇ ਦੇਸ਼ ਨਿਕਾਲੇ ਦਿਆਂ ਕਾਰਵਾਈਆਂ ਤੇਜ਼ ਕਰਨ ਦੀ ਯੋਜਨਾ ਹੈ।

