featured

ਕੈਨੇਡਾ ਦੇ ਐਬਟਸਫੋਰਡ ‘ਚ ਪੰਜਾਬੀ ਸਿੰਗਰ ਅਤੇ ਅਦਾਕਾਰ ਐਮੀ ਵਿਰਕ ‘ਤੇ ਸ਼ੋਅ ਤੋਂ ਬਾਅਦ ਫਾਇਰਿੰਗ

(News Desk) ਪੰਜਾਬੀ ਸਿੰਗਰ ਅਤੇ ਅਦਾਕਾਰ ਐਮੀ ਵਿਰਕ ‘ਤੇ ਕੈਨੇਡਾ ‘ਚ ਸ਼ੋਅ ਤੋਂ ਬਾਅਦ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ।  ਇਹ ਘਟਨਾ ਕੈਨੇਡਾ ਦੇ ਐਬਟਸਫੋਰਡ ‘ਚ ਦੇਰ ਰਾਤ ਕਰੀਬ 11 ਵਜੇ ਦੀ ਹੈ।

ਇੱਥੇ ਮੈਕਲਮ ਰੋਡ ਅਤੇ ਸਾਊਥ ਫਰੇਜ਼ਰ ਵੇ ਦੇ ਨੇੜੇ ਇਕ ਲਗਜ਼ਰੀ ਰੋਲਸ ਰਾਇਸ ਕੁਲੀਨਨ ਗੱਡੀ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ‘ਚ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਸਮੇਤ ਗੱਡੀ ‘ਚ ਸਵਾਰ ਚਾਰੇ ਲੋਕ ਬਾਲ-ਬਾਲ ਬਚ ਗਏ।