ਜਲੰਧਰ 18 ਸਿਤੰਬਰ ( ਸ਼ੰਕਰ ਰਾਜਾ)- ਜਲੰਧਰ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਦੇ ਨਾਲ-ਨਾਲ ਆਮ ਲੋਕਾਂ, ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਮਾਧਿਅਮਾਂ ਰਾਹੀਂ ਮਿਲੇ ਸਹਿਯੋਗ ਸਦਕਾ ਬੱਚੇ ਨੂੰ 12 ਘੰਟੇ ਅੰਦਰ ਹੀ ਦੇਰ ਰਾਤ ਸੁਰੱਖਿਅਤ ਲੱਭ ਲਿਆ ਗਿਆ।
ਜਿਸ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੱਚਾ ਰਾਤ ਨੂੰ ਹੀ ਕਾਰਵਾਈ ਪੂਰੀ ਕਰਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਬੱਚੇ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਤੁਰੰਤ ਕੀਤੀ ਗਈ ਕਾਰਵਾਈ ਅਤੇ ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋਣ ਕਰਕੇ ਅਗਵਾਕਾਰ ਉਸ ਬੱਚੇ ਨੂੰ ਬੱਸ ਅੱਡੇ ਛੱਡ ਗਏ ਸਨ।

