ਜਲੰਧਰ, 17 ਸਿਤੰਬਰ ( ਸ਼ੰਕਰ ਰਾਜਾ)- ਅੱਜ ਸ਼ਹਿਰ ਦੇ ਪੰਨੂ ਵਿਹਾਰ, ਲੈਦਰ ਕੰਪਲੈਕਸ ਰੋਡ ਤੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਦੋ ਐਕਟਿਵਾ ਸਵਾਰ ਨੌਜੁਆਨ 4 ਸਾਲਾ ਲੜਕੇ ਕੁੰਜ ਨੂੰ ਅਗਵਾ ਕਰ ਕੇ ਲੈ ਗਏ ਜਦੋਂ ਉਹ ਗਲੀ ਵੀ ਖੇਡ ਰਿਹਾ ਸੀ | ਬੱਚੇ ਦੀ ਮਾਤਾ ਸ਼ਾਨੂੰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦਸਿਆ ਕਿ ਜਦੋਂ ਉਸਦਾ 4 ਸਾਲਾ ਲੜਕਾ ਕੁੰਜ ਗਲੀ ਵੀ ਖੇਡ ਰਿਹਾ ਸੀ ਤਾਂ 2 ਐਕਟਿਵਾ ਸਵਾਰ ਨੌਜੁਆਨ ਉਸਨੂੰ ਅਗਵਾ ਕਰ ਕੇ ਲੈ ਗਏ | ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਨੇ ਨੇੜਲੇ ਇਲਾਕਿਆਂ ਦੇ ਸੀ ਸੀ ਟੀ ਵੀ ਦੀ ਫੁਟੇਜ ਖੰਗਲਾਨੀ ਸ਼ੁਰੂ ਕਰ ਦਿੱਤੀ ਹੈ|

