ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਮੁਹਾਲੀ ਅਤੇ ਜਲੰਧਰ ਵਿੱਚ ਖੇਡਿਆ ਜਾਣਾ ਹੈ।
Posted by_Shanker Raja
ਪਾਕਿਸਤਾਨ ਵੱਲੋਂ ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਭਾਰਤ ਆਉਣ ਤੋਂ ਇਨਕਾਰ ਕੀਤਾ ਗਿਆ ਹੈ | ਪਾਕਿਸਤਾਨ ਨੇ ਆਪਣੇ ਇਸ ਇਨਕਾਰ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਸੰਵੇਦਨਸ਼ੀਲ ਹਾਲਾਤ ਦਾ ਹਵਾਲਾ ਦਿੱਤਾ ਹੈ| ਉਸਨੇ ਏਸ਼ਿਆਈ ਹਾਕੀ ਫੈਡਰੇਸ਼ਨ (ਏ ਐੱਚ ਐੱਫ) ਤੋਂ ਟੂਰਨਾਮੈਂਟ ਕਿਸੇ ਹੋਰ ਦੇਸ਼ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਹਾਕੀ ਇੰਡੀਆ ਦੇ ਸਕੱਤਰ ਜਨਰਲ ਅਤੇ ਏ ਐੱਚ ਐੱਫ ਦੇ ਮੀਤ ਪ੍ਰਧਾਨ ਭੋਲਾ ਨਾਥ ਸਿੰਘ ਨੇ ਇਹ ਮੰਗ ਸਿਰੇ ਤੋਂ ਰੱਦ ਕਰ ਦਿੱਤੀ ਹੈ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਮੁਹਾਲੀ ਅਤੇ ਜਲੰਧਰ ਵਿੱਚ ਖੇਡਿਆ ਜਾਣਾ ਹੈ। ਭੋਲਾ ਨਾਥ ਨੇ ਸਪੱਸ਼ਟ ਕੀਤਾ ਕਿ ਮੈਚ ਦੀ ਥਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ, ਜੇ ਪਾਕਿਸਤਾਨ ਨੇ ਖੇਡਣਾ ਹੈ ਤਾਂ ਉਸ ਨੂੰ ਭਾਰਤ ਹੀ ਆਉਣਾ ਪਵੇਗਾ। ਜੇ ਪਾਕਿਸਤਾਨ ਆਪਣੀ ਜ਼ਿੱਦ ’ਤੇ ਅੜਿਆ ਰਿਹਾ ਤਾਂ ਉਸ ਦੀ ਥਾਂ ਬੰਗਲਾਦੇਸ਼ ਜਾਂ ਓਮਾਨ ਦੀ ਟੀਮ ਨੂੰ ਖਿਡਾਇਆ ਜਾਵੇਗਾ।

