Posted by: Shanker Raja
ਬਿਜਲੀ ਦੀ ਕਮੀ ਨਾਲ ਜੂਝ ਰਹੇ ਪਾਵਰਕਾਮ ਨੂੰ ਸੂਬੇ ਵਿੱਚ ਪ੍ਰਾਈਵੇਟ ਸੈਕਟਰ ਦੇ ਥਰਮਲ ਪਲਾਂਟਾਂ ਦਾ ਉਤਪਾਦਨ ਵਧਣ ਨਾਲ ਰਾਹਤ ਮਿਲੀ ਹੈ | ਰਾਜਪੁਰਾ ਥਰਮਲ ਪਲਾਂਟ ਦਾ 700 ਮੈਗਾਵਾਟ ਸਮਰੱਥਾ ਦਾ ਬੰਦ ਪਿਆ ਇਕ ਯੂਨਿਟ ਐਤਵਾਰ ਸਵੇਰੇ ਚਾਲੂ ਹੋ ਗਿਆ ਜਦੋਂਕਿ ਦੂਜੇ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਦਾ 660 ਮੈਗਾਵਾਟ ਸਮਰੱਥਾ ਵਾਲਾ ਵੀ ਬੰਦ ਪਿਆ ਇਕ ਯੂਨਿਟ ਬਾਅਦ ਦੁਪਹਿਰ ਨੂੰ ਚਾਲੂ ਹੋ ਗਿਆ ਸੀ | ਹੁਣ ਸੂਬੇ ਦੇ ਦੋਨੋ ਪ੍ਰਾਈਵੇਟ ਸੈਕਟਰ ਦੇ ਥਰਮਲ ਪਲਾਂਟਾਂ ਤੋ ਬਿਜਲੀ ਉਤਪਾਦਨ ਵਧੀ ਸਮਰਥਾ ਅਨੁਸਾਰ ਮਿਲਣ ਲੱਗਾ ਹੈ, ਜਿਸ ਨਾਲ ਪਾਵਰਕਾਮ ਨੂੰ ਵੱਡੀ ਰਾਹਤ ਮਿਲੀ ਹੈ ਤੇ ਬਲੈਕ ਆਉਟ ਵਰਗਾ ਖਤਰਾ ਟਲਿਆ ਹੈ। ਇਨ੍ਹਾਂ ਯੂਨਿਟਾਂ ਦੇ ਚਾਲੂ ਹੋਣ ਨਾਲ ਬਿਜਲੀ ਦੇ ਕੱਟਾਂ ਤੋਂ ਵੀ ਰਾਹਤ ਮਿਲੀ।
ਇਸ ਦੇ ਨਾਲ ਹੀ ਐਤਵਾਰ ਦੁਪਹਿਰ ਤੱਕ ਸੂਬੇ ਦੇ ਵੱਖ-ਵੱਖ ਹਿੱਸ਼ਿਆ ’ਚ ਮੀਂਹ ਪੈਣ ਨਾਲ ਵੀ ਬਿਜਲੀ ਦੀ ਮੰਗ ’ਚ ਕੁਝ ਕਮੀ ਦਰਜ ਹੋਈ,ਜੋ ਪਾਵਰਕਾਮ ਲਈ ਰਾਹਤ ਭਰਿਆ ਕਦਮ ਸੀ।

